🏛️ Historic Archive: You are viewing the original Panjab Times legacy website layout preserved in its authentic HTML format. ✨ Visit New Punjab Times Website →
Preserved Edition • Panjab Times

ਕੈਨੇਡਾ ’ਚ ਦਰਦਨਾਕ ਹਾਦਸਾ, ਪੰਜਾਬੀ ਮੂਲ ਦੀ 24 ਸਾਲਾ ਜੇਲ੍ਹ ਅਧਿਕਾਰੀ ਸਮੇਤ 3 ਦੀ ਮੌਤ

📅 Published: 08 Aug 2026 09:05 am • 👁️ Views: 59
ਕੈਨੇਡਾ ’ਚ ਦਰਦਨਾਕ ਹਾਦਸਾ, ਪੰਜਾਬੀ ਮੂਲ ਦੀ 24 ਸਾਲਾ ਜੇਲ੍ਹ ਅਧਿਕਾਰੀ ਸਮੇਤ 3 ਦੀ ਮੌਤ
ਐਡਮਿੰਟਨ: ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੀ ਇੱਕ ਜੇਲ੍ਹ ਅਧਿਕਾਰੀ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਕੈਦੀ ਨੂੰ ਲੈ ਕੇ ਜਾ ਰਿਹਾ ਜੇਲ੍ਹ ਵਿਭਾਗ ਦਾ ਵਾਹਨ ਦੂਜੇ ਵਾਹਨ ਨਾਲ ਆਹਮੋ-ਸਾਹਮਣੇ ਟਕਰਾ ਗਿਆ। ਮ੍ਰਿਤਕਾਂ ਵਿੱਚ ਐਡਮਿੰਟਨ ਇੰਸਟੀਚਿਊਸ਼ਨ ਫਾਰ ਵੂਮੈਨ ਨਾਲ ਸਬੰਧਤ ਸੁਧਾਰ ਅਧਿਕਾਰੀ ਨਿਕੋਲੇ (ਨਿਕ) ਸਰਬਨ, ਪੰਜਾਬੀ ਮੂਲ ਦੀ ਰਮਨਦੀਪ ਕੌਰ ਮਾਨ ਅਤੇ ਹਿਰਾਸਤ ਵਿੱਚ ਮੌਜੂਦ ਕਿਆਰਾ ਮੂਸਵਾ ਸ਼ਾਮਲ ਦੱਸੇ ਗਏ ਹਨ। ਰਮਨਦੀਪ ਕੌਰ ਮਾਨ

ਐਡਮਿੰਟਨ: ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੀ ਇੱਕ ਜੇਲ੍ਹ ਅਧਿਕਾਰੀ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਕੈਦੀ ਨੂੰ ਲੈ ਕੇ ਜਾ ਰਿਹਾ ਜੇਲ੍ਹ ਵਿਭਾਗ ਦਾ ਵਾਹਨ ਦੂਜੇ ਵਾਹਨ ਨਾਲ ਆਹਮੋ-ਸਾਹਮਣੇ ਟਕਰਾ ਗਿਆ।

ਮ੍ਰਿਤਕਾਂ ਵਿੱਚ ਐਡਮਿੰਟਨ ਇੰਸਟੀਚਿਊਸ਼ਨ ਫਾਰ ਵੂਮੈਨ ਨਾਲ ਸਬੰਧਤ ਸੁਧਾਰ ਅਧਿਕਾਰੀ ਨਿਕੋਲੇ (ਨਿਕ) ਸਰਬਨ, ਪੰਜਾਬੀ ਮੂਲ ਦੀ ਰਮਨਦੀਪ ਕੌਰ ਮਾਨ ਅਤੇ ਹਿਰਾਸਤ ਵਿੱਚ ਮੌਜੂਦ ਕਿਆਰਾ ਮੂਸਵਾ ਸ਼ਾਮਲ ਦੱਸੇ ਗਏ ਹਨ।

ਰਮਨਦੀਪ ਕੌਰ ਮਾਨ ਦੀ ਉਮਰ 24 ਸਾਲ ਸੀ ਅਤੇ ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁੜ੍ਹੇ ਨਾਲ ਸਬੰਧਤ ਸੀ। ਜਾਣਕਾਰੀ ਮੁਤਾਬਕ ਉਹ ਕੁਝ ਸਾਲ ਪਹਿਲਾਂ ਸਟੱਡੀ ਵੀਜ਼ੇ &rsquoਤੇ ਕੈਨੇਡਾ ਆਈ ਸੀ।

ਰਮਨਦੀਪ ਨੇ ਮੈਨੀਟੋਬਾ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਕਰੀਬ ਇੱਕ ਸਾਲ ਪਹਿਲਾਂ ਐਡਮਿੰਟਨ ਵਿੱਚ ਰਹਿਣ ਲੱਗੀ ਸੀ। ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਦਿਲਚਸਪੀ ਰੱਖਦੀ ਸੀ।

ਜਾਣਕਾਰੀ ਅਨੁਸਾਰ ਰਮਨਦੀਪ ਨੂੰ ਕਰੀਬ ਛੇ ਮਹੀਨੇ ਪਹਿਲਾਂ ਹੀ Correctional Services Canada ਵਿੱਚ ਨੌਕਰੀ ਮਿਲੀ ਸੀ ਅਤੇ ਉਹ ਜੇਲ੍ਹ ਅਧਿਕਾਰੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਸੀ। ਨੌਕਰੀ ਸ਼ੁਰੂ ਕਰਨ ਤੋਂ ਕੁਝ ਹੀ ਸਮੇਂ ਬਾਅਦ ਵਾਪਰੇ ਇਸ ਹਾਦਸੇ ਨੇ ਉਸਦੇ ਪਰਿਵਾਰ ਅਤੇ ਜਾਣਕਾਰਾਂ ਨੂੰ ਗਹਿਰਾ ਸਦਮਾ ਦਿੱਤਾ ਹੈ।

ਹਾਦਸੇ ਤੋਂ ਬਾਅਦ ਸਥਾਨਕ ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸਾ ਕਿਵੇਂ ਵਾਪਰਿਆ ਅਤੇ ਟੱਕਰ ਦੇ ਸਹੀ ਕਾਰਨਾਂ ਬਾਰੇ ਜਾਂਚ ਪੂਰੀ ਹੋਣ ਤੋਂ ਬਾਅਦ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।

ਰਮਨਦੀਪ ਕੌਰ ਮਾਨ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁੜ੍ਹੇ ਵਿੱਚ ਵੀ ਸੋਗ ਦੀ ਲਹਿਰ ਹੈ। ਪਰਿਵਾਰ ਅਤੇ ਪਿੰਡ ਵਾਸੀ ਇਸ ਦੁਖਦਾਈ ਘਟਨਾ ਨਾਲ ਸਦਮੇ ਵਿੱਚ ਹਨ।