🏛️ Historic Archive: You are viewing the original Panjab Times legacy website layout preserved in its authentic HTML format. ✨ Visit New Punjab Times Website →
Preserved Edition • Panjab Times

ਸਮੁੰਦਰ ਕਿਨਾਰੇ ਵਸਿਆ ਪਿਟਨਵੀਮ ਬਣਿਆ ਕਲਾ ਦਾ ਪਿੰਡ

📅 Published: 10 Aug 2026 08:57 am • 👁️ Views: 42
ਸਮੁੰਦਰ ਕਿਨਾਰੇ ਵਸਿਆ ਪਿਟਨਵੀਮ ਬਣਿਆ ਕਲਾ ਦਾ ਪਿੰਡ
ਗਲਾਸਗੋ,(ਹਰਜੀਤ ਸਿੰਘ ਦੁਸਾਂਝ ਪੁਆਦੜਾ) – ਸਕਾਟਲੈਂਡ ਦੇ ਫਾਈਫ ਖੇਤਰ ਵਿੱਚ ਸਮੁੰਦਰ ਦੇ ਕਿਨਾਰੇ ਵਸਿਆ ਖੂਬਸੂਰਤ ਅਤੇ ਇਤਿਹਾਸਕ ਪਿੰਡ ਪਿਟਨਵੀਮ ਇਨ੍ਹੀਂ ਦਿਨੀਂ ਕਲਾ ਦੇ ਰੰਗਾਂ ਵਿੱਚ ਰੰਗਿਆ ਹੋਇਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ 1 ਅਗਸਤ ਤੋਂ 8 ਅਗਸਤ ਤੱਕ ਪਿਟਨਵੀਮ ਆਰਟਸ ਫੈਸਟੀਵਲ 2026 ਕਰਵਾਇਆ ਗਿਆ, ਜਿਸ ਨੇ ਇਸ ਛੋਟੇ ਜਿਹੇ ਸਮੁੰਦਰੀ ਪਿੰਡ ਨੂੰ ਇੱਕ ਵਿਸ਼ਾਲ ਖੁੱਲ੍ਹੀ ਆਰਟ ਗੈਲਰੀ ਦਾ ਰੂਪ ਦੇ ਦਿੱਤਾ। ਫੈਸਟੀਵਲ ਦੌਰਾਨ ਯੂਕੇ ਦੇ ਵੱਖ-

ਪਿਟਨਵੀਮ ਆਰਟਸ ਫੈਸਟੀਵਲ ਵਿੱਚ 190 ਦੇ ਕਰੀਬ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਦੀ ਨੁਮਾਇਸ਼ ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਮੈਂਬਰਾਂ ਨੇ ਵੀ ਮਾਣਿਆ ਕਲਾ ਮੇਲੇ ਦਾ ਆਨੰਦ
ਗਲਾਸਗੋ,(ਹਰਜੀਤ ਸਿੰਘ ਦੁਸਾਂਝ ਪੁਆਦੜਾ) &ndash ਸਕਾਟਲੈਂਡ ਦੇ ਫਾਈਫ ਖੇਤਰ ਵਿੱਚ ਸਮੁੰਦਰ ਦੇ ਕਿਨਾਰੇ ਵਸਿਆ ਖੂਬਸੂਰਤ ਅਤੇ ਇਤਿਹਾਸਕ ਪਿੰਡ ਪਿਟਨਵੀਮ ਇਨ੍ਹੀਂ ਦਿਨੀਂ ਕਲਾ ਦੇ ਰੰਗਾਂ ਵਿੱਚ ਰੰਗਿਆ ਹੋਇਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ 1 ਅਗਸਤ ਤੋਂ 8 ਅਗਸਤ ਤੱਕ ਪਿਟਨਵੀਮ ਆਰਟਸ ਫੈਸਟੀਵਲ 2026 ਕਰਵਾਇਆ ਗਿਆ, ਜਿਸ ਨੇ ਇਸ ਛੋਟੇ ਜਿਹੇ ਸਮੁੰਦਰੀ ਪਿੰਡ ਨੂੰ ਇੱਕ ਵਿਸ਼ਾਲ ਖੁੱਲ੍ਹੀ ਆਰਟ ਗੈਲਰੀ ਦਾ ਰੂਪ ਦੇ ਦਿੱਤਾ।
ਫੈਸਟੀਵਲ ਦੌਰਾਨ ਯੂਕੇ ਦੇ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਯੂਰਪ ਤੋਂ ਆਏ 190 ਦੇ ਕਰੀਬ ਕਲਾਕਾਰਾਂ ਨੇ ਪਿੰਡ ਵਿੱਚ ਬਣਾਏ ਗਏ ਲਗਭਗ 90 ਵੱਖ-ਵੱਖ ਪ੍ਰਦਰਸ਼ਨੀ ਸਥਾਨਾਂ &rsquoਤੇ ਆਪਣੀਆਂ ਕਲਾਕ੍ਰਿਤੀਆਂ ਪੇਸ਼ ਕੀਤੀਆਂ। ਪੇਂਟਿੰਗਾਂ, ਪ੍ਰਿੰਟਸ, ਮੂਰਤੀ ਕਲਾ, ਲੱਕੜ ਦੀ ਕਾਰੀਗਰੀ, ਫੋਟੋਗ੍ਰਾਫੀ ਅਤੇ ਹੋਰ ਕਈ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀਆਂ।
ਇਸ ਫੈਸਟੀਵਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਕਲਾ ਸਿਰਫ਼ ਰਵਾਇਤੀ ਆਰਟ ਗੈਲਰੀਆਂ ਤੱਕ ਸੀਮਤ ਨਹੀਂ ਰਹਿੰਦੀ। ਪਿੰਡ ਦੇ ਘਰਾਂ, ਕਲਾਕਾਰਾਂ ਦੇ ਸਟੂਡੀਓ, ਗੈਰਾਜਾਂ, ਹਾਲਾਂ ਅਤੇ ਹੋਰ ਛੋਟੀਆਂ-ਵੱਡੀਆਂ ਥਾਵਾਂ ਨੂੰ ਆਰਜ਼ੀ ਆਰਟ ਗੈਲਰੀਆਂ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਤੰਗ ਗਲੀਆਂ ਵਿੱਚੋਂ ਲੰਘਦਿਆਂ ਦਰਸ਼ਕ ਇੱਕ ਪ੍ਰਦਰਸ਼ਨੀ ਤੋਂ ਦੂਜੀ ਪ੍ਰਦਰਸ਼ਨੀ ਤੱਕ ਪਹੁੰਚਦੇ ਹਨ ਅਤੇ ਕਈ ਥਾਵਾਂ &rsquoਤੇ ਕਲਾਕਾਰਾਂ ਨਾਲ ਸਿੱਧੀ ਗੱਲਬਾਤ ਕਰਨ ਦਾ ਮੌਕਾ ਵੀ ਮਿਲਦਾ ਹੈ।
ਸਮੁੰਦਰ ਦੀਆਂ ਲਹਿਰਾਂ, ਪੁਰਾਣੇ ਘਰਾਂ, ਰੰਗ-ਬਿਰੰਗੀਆਂ ਗਲੀਆਂ ਅਤੇ ਪਿਟਨਵੀਮ ਦੀ ਇਤਿਹਾਸਕ ਬੰਦਰਗਾਹ ਦਾ ਨਜ਼ਾਰਾ ਇਸ ਕਲਾ ਮੇਲੇ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦਾ ਹੈ। ਫੈਸਟੀਵਲ ਦੌਰਾਨ ਪੂਰਾ ਪਿੰਡ ਕਲਾ, ਸੱਭਿਆਚਾਰ ਅਤੇ ਸੈਲਾਨੀਆਂ ਦੀ ਚਹਿਲ-ਪਹਿਲ ਨਾਲ ਜੀਵੰਤ ਨਜ਼ਰ ਆਇਆ।

ਪੰਜਾਬੀ ਸਾਹਿਤ ਸਭਾ ਗਲਾਸਗੋ ਨੇ ਵੀ ਕੀਤੀ ਸ਼ਮੂਲੀਅਤ

ਇਸ ਸਾਲ ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਵੀ ਵਿਸ਼ੇਸ਼ ਮਿੰਨੀ ਬੱਸ ਟੂਰ ਰਾਹੀਂ ਪਿਟਨਵੀਮ ਪਹੁੰਚ ਕੇ ਇਸ ਕਲਾ ਮੇਲੇ ਵਿੱਚ ਸ਼ਮੂਲੀਅਤ ਕੀਤੀ ਗਈ। ਸਭਾ ਦੇ ਮੈਂਬਰਾਂ ਨੇ ਵੱਖ-ਵੱਖ ਪ੍ਰਦਰਸ਼ਨੀ ਸਥਾਨਾਂ ਦਾ ਦੌਰਾ ਕਰਕੇ ਕਲਾਕਾਰਾਂ ਦੀਆਂ ਪੇਂਟਿੰਗਾਂ, ਪ੍ਰਿੰਟਸ, ਹੱਥ ਨਾਲ ਤਿਆਰ ਕੀਤੀਆਂ ਲੱਕੜ ਦੀਆਂ ਵਸਤਾਂ ਅਤੇ ਹੋਰ ਕਲਾਕ੍ਰਿਤੀਆਂ ਨੂੰ ਨੇੜਿਓਂ ਦੇਖਿਆ।
ਇਸ ਟੂਰ ਵਿੱਚ ਸਭਾ ਦੇ ਪ੍ਰਧਾਨ ਦਲਜੀਤ ਸਿੰਘ ਦਿਲਬਰ, ਦਲਜੀਤ ਕੌਰ, ਹਰਜੀਤ ਸਿੰਘ, ਦਿਲਬਾਗ ਸੰਧੂ, ਜਤਿੰਦਰ ਸੰਧੂ, ਡਾ. ਇੰਦਰਜੀਤ ਸਿੰਘ, ਅਮਰਜੀਤ ਕੌਰ, ਕਮਲਜੀਤ ਕੌਰ, ਸਰਬਜੀਤ ਮਿਨਹਾਸ, ਕਰਮਜੀਤ ਮੀਨੀਆ, ਅਮਰਜੀਤ ਮੀਨੀਆ, ਤਰਲੋਚਨ ਮੁਠੱਡਾ, ਬੱਬੂ ਮੁਠੱਡਾ, ਜਸਵੰਤ ਸੰਧੂ ਅਤੇ ਜਗਰੂਪ ਢਿੱਲੋਂ ਆਦਿ ਸਮੇਤ ਹੋਰ ਮੈਂਬਰ ਸ਼ਾਮਲ ਹੋਏ।
ਸਭਾ ਦੇ ਮੈਂਬਰਾਂ ਨੇ ਪਿਟਨਵੀਮ ਦੀਆਂ ਪੁਰਾਤਨ ਅਤੇ ਖੂਬਸੂਰਤ ਗਲੀਆਂ ਵਿੱਚ ਘੁੰਮਦਿਆਂ ਵੱਖ-ਵੱਖ ਕਲਾ ਪ੍ਰਦਰਸ਼ਨੀਆਂ ਦਾ ਆਨੰਦ ਮਾਣਿਆ। ਸਮੁੰਦਰ ਦੇ ਕਿਨਾਰੇ ਕੁਦਰਤ ਦੀ ਗੋਦ ਵਿੱਚ ਵਸੇ ਇਸ ਪਿੰਡ ਦੀ ਖੂਬਸੂਰਤੀ ਅਤੇ ਕਲਾ ਦੇ ਅਨੋਖੇ ਸੁਮੇਲ ਨੇ ਪੰਜਾਬੀ ਸਾਹਿਤ ਸਭਾ ਦੇ ਮੈਂਬਰਾਂ ਨੂੰ ਵਿਸ਼ੇਸ਼ ਤੌਰ &rsquoਤੇ ਪ੍ਰਭਾਵਿਤ ਕੀਤਾ।
ਪਿਟਨਵੀਮ ਆਰਟਸ ਫੈਸਟੀਵਲ ਦੀ ਖਾਸੀਅਤ ਇਹੀ ਹੈ ਕਿ ਕੁਝ ਦਿਨਾਂ ਲਈ ਪੂਰਾ ਪਿੰਡ ਹੀ ਇੱਕ ਆਰਟ ਗੈਲਰੀ ਬਣ ਜਾਂਦਾ ਹੈ, ਜਿੱਥੇ ਕਲਾ ਨੂੰ ਦੇਖਣ ਦੇ ਨਾਲ ਕਲਾਕਾਰਾਂ ਨੂੰ ਮਿਲਣ ਅਤੇ ਸਕਾਟਲੈਂਡ ਦੇ ਸਮੁੰਦਰੀ ਪਿੰਡ ਦੀ ਵਿਰਾਸਤ ਤੇ ਕੁਦਰਤੀ ਸੁੰਦਰਤਾ ਨੂੰ ਨੇੜਿਓਂ ਮਹਿਸੂਸ ਕਰਨ ਦਾ ਮੌਕਾ ਮਿਲਦਾ ਹੈ।