🏛️ Historic Archive: You are viewing the original Panjab Times legacy website layout preserved in its authentic HTML format. ✨ Visit New Punjab Times Website →
Preserved Edition • Panjab Times

ਹਰਮੁਜ਼ ਸੰਕਟ ’ਤੇ ਇਰਾਨ ਦਾ ਸਖ਼ਤ ਰੁਖ, ਅਮਰੀਕਾ ਨਾਲ ਸਮਝੌਤੇ ਦੀਆਂ ਉਮੀਦਾਂ ਨੂੰ ਝਟਕਾ

📅 Published: 10 Aug 2026 09:15 am • 👁️ Views: 47
ਹਰਮੁਜ਼ ਸੰਕਟ ’ਤੇ ਇਰਾਨ ਦਾ ਸਖ਼ਤ ਰੁਖ, ਅਮਰੀਕਾ ਨਾਲ ਸਮਝੌਤੇ ਦੀਆਂ ਉਮੀਦਾਂ ਨੂੰ ਝਟਕਾ
ਤਹਿਰਾਨ: ਹਰਮੁਜ਼ ਜਲ ਮਾਰਗ ਨੂੰ ਮੁੜ ਖੋਲ੍ਹਣ ਅਤੇ ਇਸ ਦੇ ਪ੍ਰਬੰਧਨ ਨੂੰ ਲੈ ਕੇ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਇਰਾਨ ਨੇ ਅਮਰੀਕਾ ਦੇ ਰੁਖ ’ਤੇ ਸਖ਼ਤ ਇਤਰਾਜ਼ ਜਤਾਇਆ। ਇਰਾਨ ਦੀ ਸਿਖਰਲੀ ਕੌਮੀ ਸੁਰੱਖਿਆ ਕੌਂਸਲ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਵਾਸ਼ਿੰਗਟਨ ਆਪਣੀ ਨੀਤੀ ਅਤੇ ਰਵੱਈਏ ਵਿੱਚ ਤਬਦੀਲੀ ਨਹੀਂ ਕਰਦਾ, ਉਦੋਂ ਤੱਕ ਹਰਮੁਜ਼ ਜਲ ਮਾਰਗ ਨੂੰ ਖੋਲ੍ਹਣ ਦੀ ਸੰਭਾਵਨਾ ਨਹੀਂ ਹੈ। ਇਰਾਨ ਦੇ ਸਰਕਾਰੀ ਮੀਡੀਆ ਨੇ ਕੌਮੀ ਸੁਰੱਖਿਆ ਕੌਂਸਲ ਦੇ ਸਕੱਤਰ ਮੁਹੰਮਦ ਬਾਗੇਰ ਜ਼ੋਲਘਾਦਰ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਨੂੰ ਇਰਾਨ ਨੂੰ ਕਿਸੇ ਵੀ ਤਰ੍ਹਾਂ ਦੀ ਧਮਕੀ ਦੇਣ ਤੋਂ ਬਚਣਾ ਹੋਵੇਗਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਰਾਨ ਅਤੇ ਖੇਤਰ ਵਿੱਚ ਉਸ ਨਾਲ ਸਬੰਧਤ ਹਥਿਆਰਬੰਦ ਗਰੁੱਪਾਂ

ਤਹਿਰਾਨ: ਹਰਮੁਜ਼ ਜਲ ਮਾਰਗ ਨੂੰ ਮੁੜ ਖੋਲ੍ਹਣ ਅਤੇ ਇਸ ਦੇ ਪ੍ਰਬੰਧਨ ਨੂੰ ਲੈ ਕੇ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਇਰਾਨ ਨੇ ਅਮਰੀਕਾ ਦੇ ਰੁਖ &rsquoਤੇ ਸਖ਼ਤ ਇਤਰਾਜ਼ ਜਤਾਇਆ। ਇਰਾਨ ਦੀ ਸਿਖਰਲੀ ਕੌਮੀ ਸੁਰੱਖਿਆ ਕੌਂਸਲ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਵਾਸ਼ਿੰਗਟਨ ਆਪਣੀ ਨੀਤੀ ਅਤੇ ਰਵੱਈਏ ਵਿੱਚ ਤਬਦੀਲੀ ਨਹੀਂ ਕਰਦਾ, ਉਦੋਂ ਤੱਕ ਹਰਮੁਜ਼ ਜਲ ਮਾਰਗ ਨੂੰ ਖੋਲ੍ਹਣ ਦੀ ਸੰਭਾਵਨਾ ਨਹੀਂ ਹੈ।

ਇਰਾਨ ਦੇ ਸਰਕਾਰੀ ਮੀਡੀਆ ਨੇ ਕੌਮੀ ਸੁਰੱਖਿਆ ਕੌਂਸਲ ਦੇ ਸਕੱਤਰ ਮੁਹੰਮਦ ਬਾਗੇਰ ਜ਼ੋਲਘਾਦਰ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਨੂੰ ਇਰਾਨ ਨੂੰ ਕਿਸੇ ਵੀ ਤਰ੍ਹਾਂ ਦੀ ਧਮਕੀ ਦੇਣ ਤੋਂ ਬਚਣਾ ਹੋਵੇਗਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਰਾਨ ਅਤੇ ਖੇਤਰ ਵਿੱਚ ਉਸ ਨਾਲ ਸਬੰਧਤ ਹਥਿਆਰਬੰਦ ਗਰੁੱਪਾਂ ਵਿਰੁੱਧ ਅਮਰੀਕੀ ਫੌਜੀ ਕਾਰਵਾਈ ਪੂਰੀ ਤਰ੍ਹਾਂ ਖ਼ਤਮ ਕੀਤੀ ਜਾਵੇ।

ਇਰਾਨ ਵੱਲੋਂ ਅਮਰੀਕਾ ਅੱਗੇ ਕਈ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਇਨ੍ਹਾਂ ਵਿੱਚ ਇਰਾਨੀ ਬੰਦਰਗਾਹਾਂ ਦੀ ਸਮੁੰਦਰੀ ਨਾਕਾਬੰਦੀ ਹਟਾਉਣਾ, ਖੇਤਰ ਵਿੱਚੋਂ ਅਮਰੀਕੀ ਫੌਜਾਂ ਦੀ ਵਾਪਸੀ, ਜੰਗ ਨਾਲ ਹੋਏ ਨੁਕਸਾਨ ਲਈ ਮੁਆਵਜ਼ਾ, ਆਰਥਿਕ ਪਾਬੰਦੀਆਂ ਖ਼ਤਮ ਕਰਨਾ ਅਤੇ ਇਰਾਨ ਦੀਆਂ ਜਮ੍ਹਾਂ ਜਾਂ ਰੋਕੀਆਂ ਗਈਆਂ ਸੰਪਤੀਆਂ ਨੂੰ ਬਿਨਾਂ ਸ਼ਰਤ ਜਾਰੀ ਕਰਨਾ ਸ਼ਾਮਲ ਹੈ।

ਵਾਸ਼ਿੰਗਟਨ ਵੱਲੋਂ ਇਰਾਨ ਦੇ ਇਸ ਬਿਆਨ &rsquoਤੇ ਤੁਰੰਤ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।

ਇਸੇ ਦੌਰਾਨ ਤਹਿਰਾਨ ਨੇ ਸੰਕੇਤ ਦਿੱਤਾ ਹੈ ਕਿ ਹਰਮੁਜ਼ ਜਲ ਮਾਰਗ ਦੇ ਪ੍ਰਬੰਧਨ ਨੂੰ ਲੈ ਕੇ ਓਮਾਨ ਨਾਲ ਵੱਖਰੇ ਸਮਝੌਤੇ &rsquoਤੇ ਸਹਿਮਤੀ ਬਣਨ ਦੀਆਂ ਸੰਭਾਵਨਾਵਾਂ ਵਧੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਇਰਾਨ ਇਸ ਮਾਮਲੇ ਵਿੱਚ ਖੇਤਰੀ ਪੱਧਰ &rsquoਤੇ ਵੀ ਵਿਕਲਪ ਤਲਾਸ਼ ਰਿਹਾ ਹੈ।

ਦੂਜੇ ਪਾਸੇ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਰਾਨ ਵੱਲੋਂ ਅਬੂ ਧਾਬੀ ਦੀ ਮਲਕੀਅਤ ਵਾਲੀ ਇੱਕ ਤੇਲ ਅਤੇ ਗੈਸ ਕੰਪਨੀ ਦੇ ਮਾਲਵਾਹਕ ਜਹਾਜ਼ ਨੂੰ ਮਿਜ਼ਾਈਲ ਨਾਲ ਨਿਸ਼ਾਨਾ ਬਣਾਇਆ ਗਿਆ। ਹਮਲੇ ਵਿੱਚ ਕਿਸੇ ਵਿਅਕਤੀ ਦੇ ਜ਼ਖ਼ਮੀ ਜਾਂ ਮਾਰੇ ਜਾਣ ਦੀ ਸੂਚਨਾ ਨਹੀਂ ਹੈ।

ਹਰਮੁਜ਼ ਜਲ ਮਾਰਗ ਵਿਸ਼ਵ ਪੱਧਰ &rsquoਤੇ ਤੇਲ ਦੀ ਆਵਾਜਾਈ ਲਈ ਇੱਕ ਬੇਹੱਦ ਮਹੱਤਵਪੂਰਨ ਸਮੁੰਦਰੀ ਰਸਤਾ ਹੈ। ਇਸ ਲਈ ਇਸ ਖੇਤਰ ਵਿੱਚ ਵਧਦਾ ਤਣਾਅ ਕੌਮਾਂਤਰੀ ਊਰਜਾ ਬਾਜ਼ਾਰ ਅਤੇ ਸਮੁੰਦਰੀ ਵਪਾਰ &rsquoਤੇ ਵੀ ਅਸਰ ਪਾ ਸਕਦਾ ਹੈ।