🏛️ Historic Archive: You are viewing the original Panjab Times legacy website layout preserved in its authentic HTML format. ✨ Visit New Punjab Times Website →
Preserved Edition • Panjab Times

ਬ੍ਰੇਕਅਪ ਤੋਂ ਨਾਰਾਜ਼ ਪ੍ਰੇਮੀ ’ਤੇ ਵਿਦਿਆਰਥਣ ਦੇ ਕਤਲ ਦਾ ਦੋਸ਼, ਜਰਮਨੀ ’ਚ ਗ੍ਰਿਫ਼ਤਾਰ

📅 Published: 10 Aug 2026 09:18 am • 👁️ Views: 44
ਬ੍ਰੇਕਅਪ ਤੋਂ ਨਾਰਾਜ਼ ਪ੍ਰੇਮੀ ’ਤੇ ਵਿਦਿਆਰਥਣ ਦੇ ਕਤਲ ਦਾ ਦੋਸ਼, ਜਰਮਨੀ ’ਚ ਗ੍ਰਿਫ਼ਤਾਰ
ਨਵੀਂ ਦਿੱਲੀ: ਅਮਰੀਕਾ ਦੇ ਐਰੀਜ਼ੋਨਾ ਵਿੱਚ 19 ਸਾਲਾ ਯੂਨੀਵਰਸਿਟੀ ਵਿਦਿਆਰਥੀ ਦੇ ਕਤਲ ਦੇ ਮਾਮਲੇ ਵਿੱਚ ਜਰਮਨੀ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਦੀ ਪਛਾਣ 20 ਸਾਲਾ ਵਰੁਣ ਬਚੀਗਰੀ ਵਜੋਂ ਹੋਈ ਹੈ। ਉਸ 'ਤੇ ਆਪਣੀ ਪ੍ਰੇਮਿਕਾ, ਜੂਲੀਸਾ ਰੂਬੀ ਸਲਾਜ਼ਾਰ ਦੀ ਹੱਤਿਆ ਦਾ ਦੋਸ਼ ਹੈ। ਜੂਲੀਸਾ ਐਰੀਜ਼ੋਨਾ ਯੂਨੀਵਰਸਿਟੀ ਦੀ ਵਿਦਿਆਰਥਣ ਸੀ। ਅਮਰੀਕੀ ਮੀਡੀਆ ਦੇ ਅਨੁਸਾਰ, ਉਹ ਦੋਸ਼ੀ ਨਾਲ ਟੁੱਟਣ ਵਾਲੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ 'ਤੇ ਪਹਿਲਾਂ ਹਿੰਸਕ ਵਿਵਹਾਰ ਦੇ ਦੋਸ਼ ਲੱਗੇ ਸਨ। ਪੁਲਿਸ ਦੇ ਅਨੁਸਾਰ, 6 ਅਗਸਤ ਨੂੰ, ਜੂਲੀਸਾ ਦੇ ਪਰਿਵਾਰ ਨੇ ਆਪਣੇ

ਨਵੀਂ ਦਿੱਲੀ: ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿੱਚ 19 ਸਾਲਾ ਯੂਨੀਵਰਸਿਟੀ ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ 20 ਸਾਲਾ ਨੌਜਵਾਨ ਨੂੰ ਜਰਮਨੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਵਰੁਣ ਬਚੀਗਰੀ ਵਜੋਂ ਹੋਈ ਹੈ। ਉਸ &rsquoਤੇ ਆਪਣੀ ਪ੍ਰੇਮਿਕਾ ਜੂਲੀਸਾ ਰੂਬੀ ਸਲਾਜ਼ਾਰ ਦੀ ਹੱਤਿਆ ਕਰਨ ਦਾ ਦੋਸ਼ ਲੱਗਾ ਹੈ।

ਜੂਲੀਸਾ ਐਰੀਜ਼ੋਨਾ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ। ਅਮਰੀਕੀ ਮੀਡੀਆ ਵਿੱਚ ਸਾਹਮਣੇ ਆਈ ਜਾਣਕਾਰੀ ਮੁਤਾਬਕ ਉਹ ਕਥਿਤ ਤੌਰ &rsquoਤੇ ਵਰੁਣ ਨਾਲ ਆਪਣਾ ਰਿਸ਼ਤਾ ਖ਼ਤਮ ਕਰਨ ਬਾਰੇ ਸੋਚ ਰਹੀ ਸੀ। ਪੁਲੀਸ ਰਿਕਾਰਡਾਂ ਮੁਤਾਬਕ ਮੁਲਜ਼ਮ &rsquoਤੇ ਇਸ ਤੋਂ ਪਹਿਲਾਂ ਵੀ ਹਿੰਸਕ ਵਿਵਹਾਰ ਨਾਲ ਸਬੰਧਤ ਦੋਸ਼ ਲੱਗਣ ਦੀ ਗੱਲ ਸਾਹਮਣੇ ਆਈ ਹੈ।

ਪੁਲੀਸ ਨੂੰ 6 ਅਗਸਤ ਨੂੰ ਜੂਲੀਸਾ ਦੇ ਪਰਿਵਾਰ ਵੱਲੋਂ ਉਸ ਦੀ ਖੈਰੀਅਤ ਜਾਂਚਣ ਲਈ ਸੂਚਨਾ ਦਿੱਤੀ ਗਈ ਸੀ। ਪੁਲੀਸ ਅਤੇ ਫਾਇਰ ਵਿਭਾਗ ਦੇ ਕਰਮਚਾਰੀ ਸ਼ਾਮ ਕਰੀਬ 4 ਵਜੇ ਉਸ ਦੇ ਅਪਾਰਟਮੈਂਟ ਵਿੱਚ ਪਹੁੰਚੇ, ਜਿੱਥੇ ਜੂਲੀਸਾ ਫਰਸ਼ &rsquoਤੇ ਬੇਹੋਸ਼ ਮਿਲੀ। ਉਸ ਦੇ ਸਰੀਰ &rsquoਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਜਾਂਚ ਦੌਰਾਨ ਗਰਦਨ ਦੇ ਆਲੇ-ਦੁਆਲੇ ਵੀ ਨਿਸ਼ਾਨ ਤੇ ਖੁਰਚਾਂ ਮਿਲੀਆਂ। ਇਸ ਤੋਂ ਬਾਅਦ ਪੁਲੀਸ ਨੇ ਮਾਮਲੇ ਨੂੰ ਸ਼ੱਕੀ ਕਤਲ ਵਜੋਂ ਦਰਜ ਕਰਕੇ ਜਾਂਚ ਸ਼ੁਰੂ ਕੀਤੀ।

ਜਾਂਚ ਦੌਰਾਨ ਜੂਲੀਸਾ ਦੇ ਇੱਕ ਰੂਮਮੇਟ ਨੇ ਪੁਲੀਸ ਨੂੰ ਦੱਸਿਆ ਕਿ ਉਹ ਵਰੁਣ ਨਾਲ ਰਿਸ਼ਤਾ ਖ਼ਤਮ ਕਰਨ ਬਾਰੇ ਗੱਲ ਕਰ ਰਹੀ ਸੀ। ਇੱਕ ਹੋਰ ਰੂਮਮੇਟ ਮੁਤਾਬਕ 5 ਅਗਸਤ ਨੂੰ ਜੂਲੀਸਾ ਦੇ ਕਮਰੇ ਵਿੱਚੋਂ ਉੱਚੀਆਂ ਆਵਾਜ਼ਾਂ ਅਤੇ ਬਹਿਸ ਸੁਣਾਈ ਦਿੱਤੀ ਸੀ।

ਰੂਮਮੇਟ ਨੇ ਦੱਸਿਆ ਕਿ ਕੁਝ ਸਮੇਂ ਤੱਕ ਬਹਿਸ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ, ਫਿਰ ਅਚਾਨਕ ਚੁੱਪ ਹੋ ਗਈ। ਕੁਝ ਦੇਰ ਬਾਅਦ ਮੁੜ ਆਵਾਜ਼ਾਂ ਸੁਣਾਈ ਦਿੱਤੀਆਂ। ਇਸ ਤੋਂ ਬਾਅਦ ਰੂਮਮੇਟ ਨੇ ਜੂਲੀਸਾ ਨੂੰ ਸੁਨੇਹਾ ਭੇਜ ਕੇ ਉਸ ਦੀ ਖੈਰੀਅਤ ਪੁੱਛੀ। ਪੁਲੀਸ ਮੁਤਾਬਕ ਜੂਲੀਸਾ ਨੇ ਜਵਾਬ ਦਿੱਤਾ ਸੀ ਕਿ ਉਹ ਠੀਕ ਹੈ ਅਤੇ ਦੋਵਾਂ ਵਿਚਕਾਰ ਸਿਰਫ਼ ਬਹਿਸ ਹੋਈ ਸੀ।

ਜਾਂਚ ਅੱਗੇ ਵਧਣ ਦੌਰਾਨ ਵਰੁਣ ਦੇ ਅਮਰੀਕਾ ਤੋਂ ਬਾਹਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਅਤੇ ਬਾਅਦ ਵਿੱਚ ਉਸ ਨੂੰ ਜਰਮਨੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਅਮਰੀਕੀ ਅਧਿਕਾਰੀ ਮਾਮਲੇ ਦੀ ਅਗਲੀ ਕਾਨੂੰਨੀ ਕਾਰਵਾਈ ਲਈ ਜਰਮਨ ਅਧਿਕਾਰੀਆਂ ਨਾਲ ਤਾਲਮੇਲ ਕਰ ਰਹੇ ਹਨ।