🏛️ Historic Archive: You are viewing the original Panjab Times legacy website layout preserved in its authentic HTML format. ✨ Visit New Punjab Times Website →
Preserved Edition • Panjab Times

ਸੀਰੀਆ ਦੀ ਅਦਾਲਤ ਦਾ ਵੱਡਾ ਫੈਸਲਾ, ਬਸ਼ਰ ਅਲ-ਅਸਦ ਨੂੰ ਮੌਤ ਦੀ ਸਜ਼ਾ

📅 Published: 11 Aug 2026 05:27 am • 👁️ Views: 33
ਸੀਰੀਆ ਦੀ ਅਦਾਲਤ ਦਾ ਵੱਡਾ ਫੈਸਲਾ, ਬਸ਼ਰ ਅਲ-ਅਸਦ ਨੂੰ ਮੌਤ ਦੀ ਸਜ਼ਾ
ਦਮਿਸ਼ਕ, : ਸੀਰੀਆ ਵਿੱਚ ਸਾਬਕਾ ਰਾਸ਼ਟਰਪਤੀ ਬਸ਼ਰ ਅਲ-ਅਸਦ ਖ਼ਿਲਾਫ਼ ਅਦਾਲਤ ਨੇ ਵੱਡਾ ਫੈਸਲਾ ਸੁਣਾਉਂਦਿਆਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਹੈ। ਅਸਦ ਦੇ ਛੋਟੇ ਭਰਾ ਮਹੇਰ ਅਲ-ਅਸਦ ਨੂੰ ਵੀ ਇਸ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਵੱਲੋਂ ਇਹ ਸਜ਼ਾ ਸੀਰੀਆ ਵਿੱਚ ਲੰਬੇ ਸਮੇਂ ਤੱਕ ਚੱਲੇ ਸੰਘਰਸ਼ ਦੌਰਾਨ ਮਨੁੱਖਤਾ ਵਿਰੁੱਧ ਅਪਰਾਧਾਂ ਅਤੇ ਯੁੱਧ ਅਪਰਾਧਾਂ ਨਾਲ ਜੁੜੇ ਦੋਸ਼ਾਂ ਦੇ ਮਾਮਲੇ ਵਿੱਚ ਸੁਣਾਈ ਗਈ। ਇਸ ਸੰਘਰਸ਼ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਨ ਗਈ ਸੀ।

ਰਿਪੋਰਟ ਮੁਤਾਬਕ ਅਸਦ ਅਤੇ ਉਸ ਦੇ ਭਰਾ ਦੀ ਗੈਰਹਾਜ਼ਰੀ ਵਿੱਚ ਹੀ ਅਦਾਲਤੀ ਕਾਰਵਾਈ ਕੀਤੀ ਗਈ। ਦੋਵੇਂ ਦਸੰਬਰ 2014 ਵਿੱਚ ਬਾਗ਼ੀ ਧੜਿਆਂ ਵੱਲੋਂ ਦਮਿਸ਼ਕ ਵਿੱਚ ਦਾਖ਼ਲ ਹੋਣ ਤੋਂ ਬਾਅਦ ਰੂਸ ਚਲੇ ਗਏ ਸਨ।

ਇਸੇ ਮਾਮਲੇ ਵਿੱਚ ਅਸਦ ਦੇ ਚਚੇਰੇ ਭਰਾ ਆਤਿਫ ਨਜੀਬ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਗਈ। ਉਸ 'ਤੇ ਦੱਖਣੀ ਸੀਰੀਆ ਦੇ ਦਾਰਾ ਖੇਤਰ ਵਿੱਚ 2011 ਦੌਰਾਨ ਹੋਈ ਕਾਰਵਾਈ ਦੀ ਅਗਵਾਈ ਕਰਨ ਦੇ ਦੋਸ਼ ਲੱਗੇ ਸਨ। ਇਨ੍ਹਾਂ ਘਟਨਾਵਾਂ ਨੂੰ ਬਾਅਦ ਵਿੱਚ ਸੀਰੀਆ ਵਿੱਚ ਵੱਡੇ ਵਿਦਰੋਹ ਅਤੇ ਲੰਬੇ ਘਰੇਲੂ ਸੰਘਰਸ਼ ਦੀ ਸ਼ੁਰੂਆਤ ਨਾਲ ਜੋੜਿਆ ਗਿਆ।

ਆਤਿਫ ਨਜੀਬ ਨੂੰ ਬਾਅਦ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਸੁਣਵਾਈ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਨਜੀਬ ਨੂੰ ਕੈਦੀ ਵਰਦੀ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਨਜੀਬ ਸੀਰੀਆਈ ਫੌਜ ਵਿੱਚ ਬ੍ਰਿਗੇਡੀਅਰ ਜਨਰਲ ਰਹਿ ਚੁੱਕਾ ਹੈ ਅਤੇ ਅਸਦ ਸਰਕਾਰ ਦੇ ਦੌਰ ਵਿੱਚ ਦਾਰਾ ਸੂਬੇ ਵਿੱਚ ਰਾਜਨੀਤਿਕ ਸੁਰੱਖਿਆ ਵਿਭਾਗ ਨਾਲ ਜੁੜੀ ਮਹੱਤਵਪੂਰਨ ਜ਼ਿੰਮੇਵਾਰੀ ਨਿਭਾ ਚੁੱਕਾ ਹੈ।