🏛️ Historic Archive: You are viewing the original Panjab Times legacy website layout preserved in its authentic HTML format. ✨ Visit New Punjab Times Website →
Preserved Edition • Panjab Times

ਇਟਲੀ ‘ਚ ਵਾਪਰੀ ਚੋਰੀ ਦੀ ਵੱਡੀ ਵਾਰਦਾਤ, ਵੈਰੋਨਾ ਦੇ ਮਸ਼ਹੂਰ ਇੰਡੀਅਨ ਰੈਸਟੋਰੈਂਟ ਦੇ ਮਾਲਕ ਦੇ ਘਰ ਲੱਖਾਂ ਰੁਪਏ ਦੇ ਗਹਿਣਿਆਂ ਅਤੇ ਯੂਰੋ ਨਕਦੀ ਚੋਰੀ

📅 Published: 13 Aug 2026 05:27 am • 👁️ Views: 26

 ਗੁਰਸ਼ਰਨ ਸਿੰਘ ਸੋਨੀ


ਵੈਰੋਨਾ ਇਟਲੀ 
12 ਅਗਸਤ 
ਇਟਲੀ ਦੇ ਸ਼ਹਿਰ ਵੈਰੋਨਾ ਵਿਖੇ ਸਥਿੱਤ ਮਸ਼ਹੂਰ ਇੰਡੀਅਨ ਰੈਸਟੋਰੈਂਟ "ਮਹਾਰਾਜਾ ਰੈਸਟੋਰੈਂਟ ਦੇ ਦੇ ਮਾਲਕ ਘਰ ਚੋਰੀ ਵੱਡੀ ਚੋਰੀ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ।ਹੈਰਾਨੀਜਨਕ ਪਹਿਲੂ ਇਹ ਰਿਹਾ ਕਿ ਚੋਰਾਂ ਨੇ 48 ਘੰਟਿਆਂ ਦੇ ਅੰਦਰ ਅੰਦਰ ਦੋ ਵਾਰੀ ਇਸ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਘਰ ਚੋਂ ਲੱਖਾ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ।ਮਹਾਰਾਜਾ ਰੈਸਟੋਰੈਂਟ ਦੇ ਮਾਲਕ ਸ:ਡਿੰਪੀ ਸਿੰਘ ਨੇ ਆਪਣੇ ਨਾਲ਼ ਵਾਪਰੀ ਇਸ ਘਟਨਾ ਬਾਰੇ ਅਤਿ ਦੁੱਖ ਭਰੇ ਮਨ ਨਾਲ਼ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਰਾਤ ਜਦੋਂ ਉਹ ਰੋਜਾਨਾ ਵਾਂਗ ਦੇਰ ਰਾਤ ਆਪਣੇ ਰੈਸਟੋਰੈਂਟ ਨੂੰ ਬੰਦ ਕਰਕੇ ਘਰ ਪਰਤੇ ਤਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲਰਿਆਂ ਪਿਆ ਸੀ ਅਤੇ ਚੋਰ ਪਾਇਪਾਂ ਦੇ ਰਾਹੀ ਟਾਕੀ ਤੋਂ ਕੇ ਘਰ ਦਖਲ ਹੋ ਕੇ ਗਹਿਣੇ ਚੋਰੀ ਕਰਕੇ ਲੈ ਗਏ ਸਨ।ਇਸ ਸਬੰਧੀ ਉਨਾਂ ਤੁਰੰਤ ਪੁਲਿਸ ਨੂੰ ਇਤਲਾਹ ਵੀ ਦਿੱਤੀ,ਪ੍ਰੰਤੂ ਤੀਜੀ ਰਾਤ ਫਿਰ ਚੋਰਾਂ ਨੇ ਘਰ ਦਾ ਮੇਨ ਦਰਵਾਜਾ ਤੋਂ ਕੇ ਚੋਰੀ ਕਰ ਲਈ,ਇਸ ਪ੍ਰਕਾਰ ਦੋ ਵਾਰੀ ਲਗਾਤਾਰ ਚੋਰੀ ਦੀ ਘਟਨਾ ਵਾਪਰਨ ਨਾਲ਼ ਉਨਾਂ ਦਾ ਪਰਿਵਾਰ ਪੂਰੀ ਤਰਾਂ ਸਹਿਮ ਗਿਆ ਅਤੇ ਉਨਾਂ ਪੁਲਿਸ ਵੱਲੋਂ ਹਾਲੇ ਤੱਕ ਚੋਰਾਂ ਨੂੰ ਨਾ ਫੜੇ ਜਾਣ ਤੇ ਨਿਰਾਸ਼ਾ ਵੀ ਪ੍ਰਗਟ ਕੀਤੀ ਹੈ।ਡਿੰਪੀ ਸਿੰਘ ਨੇ ਦੱਸਿਆ ਕਿ ਅਕਸਰ ਉਹ ਆਪਣੇ ਰੈਸਟੋਰੈਂਟ ਤੋਂ ਦੇਰ ਰਾਤ ਤੱਕ ਹੀ ਘਰ ਪਰਤਦੇ ਹਨ।ਚੋਰੀ ਦੀ ਇਸ ਵੱਡੀ ਘਟਨਾ ਨੇ ਇਟਲੀ ਵਸਦੇ ਭਾਰਤੀ ਭਾਈਚਾਰੇ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।ਦੱਸਣਯੋਗ ਹੈ ਕਿ "ਮਾਹਰਾਜਾ ਰੈਸਟੋਰੈਂਟ ਵੈਰੋਨਾ" ਇਟਲੀ ਦਾ ਇਕ ਬਹੁਤ ਮਸ਼ਹੂਰ ਭਾਰਤੀ ਰੈਸਟੋਰੈਂਟ ਹੈ ਜਿੱਥੇ ਕਿ ਭਾਰਤੀਆਂ ਦੇ ਨਾਲ਼ ਨਾਲ਼ ਵੱਡੀ ਗਿਣਤੀ ਵਿੱਚ ਵਿਦੇਸ਼ੀ ਲੋਕ ਵੀ ਭਾਰਤੀ ਖਾਣਿਆਂ ਦਾ ਆਨੰਦ ਮਾਣਨ ਆਉਦੇ ਹਨ।ਇਸ ਰੈਸਟੋਰੈਂਟ ਦੇ ਮਾਲਕ ਸ:ਡਿੰਪੀ ਸਿੰਘ ਮੋਰਿੰਡਾ ਸ਼ਹਿਰ ਨੇੜਲੇ ਪਿੰਡ ਢੰਗਰਾਲੀ ਨਾਲ਼ ਸਬੰਧਿਤ ਹਨ।