🏛️ Historic Archive: You are viewing the original Panjab Times legacy website layout preserved in its authentic HTML format. ✨ Visit New Punjab Times Website →
Preserved Edition • Panjab Times

ਪਰਵਾਸੀਆਂ ਅਤੇ ਘੱਟ ਗਿਣਤੀਆਂ ਦੇ ਹੱਕ ਵਿੱਚ ਸੜਕਾਂ ’ਤੇ ਆਏ ਵਿਦਿਆਰਥੀ

📅 Published: 13 Aug 2026 11:56 am • 👁️ Views: 21
ਪਰਵਾਸੀਆਂ ਅਤੇ ਘੱਟ ਗਿਣਤੀਆਂ ਦੇ ਹੱਕ ਵਿੱਚ ਸੜਕਾਂ ’ਤੇ ਆਏ ਵਿਦਿਆਰਥੀ
ਸਿਡਨੀ ਵਿੱਚ ਸਕੂਲੀ ਵਿਦਿਆਰਥੀ ਆਪਣੀਆਂ ਕਲਾਸਾਂ ਛੱਡ ਕੇ ਸੜਕਾਂ ’ਤੇ ਆਏ ਹਨ। ਉਹ ਮੰਗ ਕਰ ਰਹੇ ਹਨ ਕਿ ਨਸਲਵਾਦ ਨੂੰ ਰੋਕਿਆ ਜਾਵੇ ਅਤੇ ਫਿਰਕੂ ਟਿੱਪਣੀਆਂ ਤੇ ਸਮਾਜ ਵਿੱਚ ਵੰਡੀਆਂ ਪਾਉਣ ਨੂੰ ਹਵਾ ਦੇਣ ਵਾਲੀ ਸੰਸਦ ਮੈਂਬਰ ਪੌਲੀਨ ਹੈਨਸਨ ਅਤੇ ਉਸ ਦੀ ਪਾਰਟੀ 'ਵੱਨ ਨੇਸ਼ਨ' ਵਿਰੁੱਧ ਕਾਰਵਾਈ ਕੀਤੀ ਜਾਵੇ।

ਸਿਡਨੀ ਵਿੱਚ ਸਕੂਲੀ ਵਿਦਿਆਰਥੀ ਆਪਣੀਆਂ ਕਲਾਸਾਂ ਛੱਡ ਕੇ ਸੜਕਾਂ &rsquoਤੇ ਆਏ ਹਨ। ਉਹ ਮੰਗ ਕਰ ਰਹੇ ਹਨ ਕਿ ਨਸਲਵਾਦ ਨੂੰ ਰੋਕਿਆ ਜਾਵੇ ਅਤੇ ਫਿਰਕੂ ਟਿੱਪਣੀਆਂ ਤੇ ਸਮਾਜ ਵਿੱਚ ਵੰਡੀਆਂ ਪਾਉਣ ਨੂੰ ਹਵਾ ਦੇਣ ਵਾਲੀ ਸੰਸਦ ਮੈਂਬਰ ਪੌਲੀਨ ਹੈਨਸਨ ਅਤੇ ਉਸ ਦੀ ਪਾਰਟੀ 'ਵੱਨ ਨੇਸ਼ਨ' ਵਿਰੁੱਧ ਕਾਰਵਾਈ ਕੀਤੀ ਜਾਵੇ।

ਇਹ ਰੈਲੀ ਨੈਸ਼ਨਲ ਯੂਨੀਅਨ ਆਫ਼ ਸਟੂਡੈਂਟਸ ਵੱਲੋਂ ਕਰਵਾਈ ਗਈ। ਸਿਡਨੀ ਦੇ 12ਵੀਂ ਜਮਾਤ ਦੇ ਵਿਦਿਆਰਥੀ ਥਿਓਡੋਰ ਨੇ ਮੰਚ ਤੋਂ ਕਿਹਾ ਕਿ ਵਿਦਿਆਰਥੀ ਹਮੇਸ਼ਾ ਫਾਸ਼ੀਵਾਦ ਅਤੇ ਨਸਲਵਾਦ ਵਿਰੁੱਧ ਲੜਾਈ ਦਾ ਹਿੱਸਾ ਰਹੇ ਹਨ। ਵਿਦਿਆਰਥੀਆਂ ਨੂੰ ਭੋਲੇ ਜਾਂ ਕਿਸੇ ਦੇ ਹੱਥਾਂ ਦੀ ਕਠਪੁਤਲੀ ਕਹਿਣਾ ਗਲਤ ਹੈ ਅਤੇ ਸਮਾਜਕ ਮੁੱਦਿਆਂ &rsquoਤੇ ਉਨ੍ਹਾਂ ਦੀ ਵੀ ਆਪਣੀ ਆਵਾਜ਼ ਹੈ।

ਆਗੂ ਨੇ ਕਿਹਾ ਕਿ ਵਿਦਿਆਰਥੀ ਇਸ ਲਈ ਸੜਕਾਂ &rsquoਤੇ ਉਤਰੇ ਹਨ ਕਿਉਂਕਿ ਉਹ ਸਮਝਦੇ ਹਨ ਕਿ 'ਵੱਨ ਨੇਸ਼ਨ' ਦੀਆਂ ਨੀਤੀਆਂ ਪਰਵਾਸੀਆਂ ਅਤੇ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ &ldquoਵਿਦਿਆਰਥੀਆਂ ਦਾ ਭਵਿੱਖ ਵੀ ਦਾਅ &rsquoਤੇ ਹੈ&rdquo ਅਤੇ ਉਹ ਨਸਲਵਾਦ ਤੇ ਵੰਡ ਵਾਲੀ ਸਿਆਸੀ ਦਾ ਵਿਰੋਧ ਕਰਨਾ ਚਾਹੁੰਦੇ ਹਨ। ਯੂਨੀਅਨ ਆਗੂ ਥਿਓਡੋਰ ਨੇ ਕਿਹਾ ਕਿ ਮੁੱਖ ਸੰਦੇਸ਼ ਇਹ ਹੈ ਕਿ ਇਹ ਸਿਰਫ਼ ਹੈਨਸਨ ਦਾ ਵਿਰੋਧ ਨਹੀਂ ਹੈ, ਸਗੋਂ ਬਰਾਬਰੀ, ਬਹੁ-ਸੱਭਿਆਚਾਰਕਤਾ ਅਤੇ ਆਪਣੇ ਭਵਿੱਖ ਬਾਰੇ ਆਵਾਜ਼ ਉਠਾਉਣ ਦਾ ਮਾਮਲਾ ਹੈ।